ਨਵੀਂ ਦਿੱਲੀ, 9 ਜੂਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਮੋਦੀ ਸਰਕਾਰ ਨੇ ਨਾ ਦੇਸ਼ ਤੇ ਨਾ ਹੀ ਦੇਸ਼ ਲੋਕਾਂ ਨਾਲ ਵਫ਼ਾਦਾਰੀ ਨਿਭਾਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਹਿੰਗਾਈ ਆਉਣ ਵਾਲੇ ਦਿਨਾਂ ’ਚ ਹੋਰ ਵਧੇਗੀ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਆਮ ਆਦਮੀ ’ਤੇ ਮਹਿੰਗਾਈ ਦਾ ਬੋਝ ਲੱਦ ਦਿੱਤਾ ਹੈ ਅਤੇ ਇਹ ਬੋਝ ਚੁੱਕਣਾ ਉਨ੍ਹਾਂ ਲਈ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਫੇਸਬੁੱਕ ’ਤੇ ਪਾਈ ਪੋਸਟ ’ਚ ਕਿਹਾ, ‘ਵਫ਼ਾਦਾਰੀ ਤੇ ਕਾਰਗੁਜ਼ਾਰੀ ’ਚ ਫਰਕ ਹੁੰਦਾ ਹੈ। ਮੋਦੀ ਸਰਕਾਰ ਨੇ ਦੇਸ਼ ਜਾਂ ਇਸ ਦੇ ਲੋਕਾਂ ਪ੍ਰਤੀ ਕੋਈ ਵਫ਼ਾਦਾਰੀ ਨਹੀਂ ਦਿਖਾਈ। ਮੈਂ ਮਹਿੰਗਾਈ ਬਾਰੇ ਗੱਲ ਕਰ ਰਿਹਾ ਹਾਂ। ਜੇ ਤੁਸੀਂ ਸੋਚਦੇ ਹੋ ਕਿ ਇਹ ਆਉਣ ਵਾਲੇ ਦਿਨਾਂ ’ਚ ਘੱਟ ਜਾਵੇਗੀ ਤਾਂ ਤੁਸੀਂ ਭੁਲੇਖੇ ’ਚ ਹੋ। ਆਉਣ ਵਾਲੇ ਦਿਨਾਂ ’ਚ ਮੋਦੀ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਹੋਰ ਝਟਕਿਆਂ ਲਈ ਤਿਆਰ ਰਹੋ।’ -ਪੀਟੀਆਈ