ਨਵੀਂ ਦਿੱਲੀ: ਨਵੀਂ ਐਂਟੀ-ਕੋਵਿਡ ਵੈਕਸੀਨ ਨੀਤੀ ਨੂੰ ‘ਭੇਦਭਾਵ ਵਾਲੀ ਤੇ ਗੈਰ-ਸੰਵੇਦਨਸ਼ੀਲ’ ਆਖਦਿਆਂ ਕਾਂਗਰਸ ਨੇ ਅੱਜ ਸਰਕਾਰ ’ਤੇ ਵੈਕਸੀਨ ਨਿਰਮਾਤਾਵਾਂ ਨੂੰ 1.11 ਲੱਖ ਕਰੋੜ ਰੁਪਏ ਦਾ ਮੁਨਾਫ਼ਾ ਕਮਾਉਣ ਦੀ ਆਗਿਆ ਦੇ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਮੁਲਕ ਦੇ ਗ਼ਰੀਬਾਂ ਤੇ ਨੌਜਵਾਨਾਂ ਨੂੰ ਮੁਫ਼ਤ ਵੈਕਸੀਨ ਦੇਣ ਦੀ ਜ਼ਿੰਮੇਵਾਰੀ ਛੱਡ ਦਿੱਤੀ ਹੈ। ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਮੌਕੇ ਸੁਰਜੇਵਾਲਾ ਨੇ ਕਿਹਾ,‘ਬੇਸ਼ਰਮੀ ਭਰੇ ਢੰਗ ਨਾਲ ਵੈਕਸੀਨ ਰਾਹੀਂ ਮੁਨਾਫ਼ਾ ਕਮਾਉਣ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਮੋਦੀ ਸਰਕਾਰ ਮਹਾਮਾਰੀ ਦੇ ਇਸ ਸਮੇਂ ’ਚ ਮੁਨਾਫ਼ਾ ਕਮਾਉਣ ਦੇ ਅਪਰਾਧ ’ਚ ਕਿਵੇਂ ਭਾਗੀਦਾਰ ਬਣ ਸਕਦੀ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਸਵਾਲਾਂ ਦਾ ਜੁਆਬ ਜ਼ਰੂਰ ਦੇਣਾ ਚਾਹੀਦਾ ਹੈ।’ -ਪੀਟੀਆਈ