ਪਟਨਾ: ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਨੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ‘ਦਹਿਸ਼ਤਗਰਦ ਅਤੇ ਮੁਲਕ-ਵਿਰੋਧੀ’ ਆਖ ਕੇ ਪੂੰਜੀਪਤੀਆਂ ’ਤੇ ਨਿਰਭਰ ਮੋਦੀ ਸਰਕਾਰ ’ਤੇ ‘ਬੇਭਰੋਸਗੀ’ ਦਾ ਮਾਹੌਲ ਸਿਰਜਣ ਦਾ ਦੋਸ਼ ਲਾਇਆ। ਸ੍ਰੀ ਪ੍ਰਸਾਦ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਸੰਘਰਸ਼ ਨੂੰ ‘ਸਭ ਤੋਂ ਲੰਮਾ ਸਮਾਂ ਚੱਲਣ ਵਾਲਾ, ਸਭ ਤੋਂ ਵੱਧ ਸ਼ਾਂਤਮਈ ਤੇ ਸਭ ਤੋਂ ਵੱਧ ਲੋਕਤੰਤਰੀ ਸੱਤਿਆਗ੍ਰਹਿ ਆਖਿਆ। ਉਨ੍ਹਾਂ ਟਵੀਟ ਕੀਤਾ,‘ਪੂੰਜੀਪਤੀਆਂ ’ਤੇ ਨਿਰਭਰ ਸਰਕਾਰ ਤੇ ਇਸਦੇ ਮੰਤਰੀਆਂ ਨੇ ਮੁਲਕ ਦੇ ਏਕਤਾ ਅਤੇ ਭਾਈਚਾਰੇ ਨੂੰ ਖੇਰੂੰ-ਖੇਰੂੰ ਕਰਨ ਲਈ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ ਤੇ ਦੇਸ਼-ਵਿਰੋਧੀ ਗਰਦਾਨਿਆ।’ -ਪੀਟੀਆਈ