ਅਹਿਮਦਾਬਾਦ, 17 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਨੂੰ ਵਾਰਾਨਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇਨੱਈ ਤੇ ਪ੍ਰਤਾਪਨਗਰ ਨਾਲ ਜੋੜਨ ਵਾਲੀਆਂ ਅੱਜ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਗੁਜਰਾਤ ਵਿੱਚ ਆਣ-ਜਾਣ ਵਿੱਚ ਸੈਲਾਨੀਆਂ ਨੂੰ ਸਹੂਲਤ ਹੋਵੇਗੀ ਤੇ ਹਰ ਰੋਜ਼ ਇਕ ਲੱਖ ਯਾਤਰੀ ਕੇਵੜੀਆ ਆਉਣਗੇ ਤੇ ਉਨ੍ਹਾਂ ਨੂੰ ਸਟੈਚੂ ਆਫ ਯੂਨਿਟੀ ਤੱਕ ਪੁੱਜਣ ਲਈ ਲਾਭ ਹੋਵੇਗਾ।