ਨਵੀਂ ਦਿੱਲੀ, 15 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਦੇਸ਼ ਲਈ ਦੇਸ਼ ਅੰਦਰੋਂ ਨਵੀਨਤਮ ਤਕਨਾਲੋਜੀ ਦਾ ਵਿਕਾਸ ਕਰਨ ’ਤੇ ਜ਼ੋਰ ਦਿੱਤਾ। ਉਹ ਉੱਦਮੀਆਂ ਤੇ ਨਵੀਨਤਮ ਤਕਨਾਲੋਜੀ ਨੂੰ ਅਫ਼ਸਰਸ਼ਾਹੀ ਦੇ ਘੇਰੇ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਦੱਸ ਰਹੇ ਸਨ। ਉਹ ਵੀਡੀਓ ਕਾਨਫਰੰਸ ਰਾਹੀਂ ਸਟਾਰਟਅਪਜ਼ ਸ਼ੁਰੂ ਕਰਨ ਵਾਲੇ ਘੱਟ ਉਮਰ ਦੇ ਉੱਦਮੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ,‘ਸਾਡੇ ਸਟਾਰਟਅਪ ਮਾਹੌਲ ਬਦਲ ਰਹੇ ਹਨ। ਮੇਰਾ ਮੰਨਣਾ ਹੈ ਕਿ ਸਟਾਰਟਅਪ ਨਵੇਂ ਭਾਰਤ ਦੀ ਰੀੜ੍ਹ ਦੀ ਹੱਡੀ ਬਣਨਗੇ।’ ਉਨ੍ਹਾਂ ਕਿਹਾ,‘ਆਓ! ਅਸੀਂ ਭਾਰਤ ਲਈ ਭਾਰਤ ਵਿੱਚੋਂ ਨਵੀਨਤਮ ਤਕਨਾਲੋਜੀ ਦਾ ਵਿਕਾਸ ਕਰੀਏ। ਭਾਰਤ ਵਿੱਚ 60,000 ਤੋਂ ਵੱਧ ਸਟਾਰਟਅਪ ਹਨ। ਉਨ੍ਹਾਂ ਕਿਹਾ ਸਰਕਾਰ ਤਿੰਨ ਪੱਖਾਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ— ਪਹਿਲਾ, ਸਰਕਾਰੀ ਪ੍ਰਕਿਰਿਆਵਾਂ ਤੋਂ ਉੱਦਮਾਂ ਤੇ ਨਵੀਨਤਮ ਤਕਨਾਲੋਜੀ ਨੂੰ ਮੁਕਤ ਕਰਵਾਉਣਾ; ਦੂਜਾ, ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਗਤ ਢਾਂਚਾ ਬਣਾਉਣਾ ਅਤੇ ਤੀਜਾ, ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ‘ਪ੍ਰੀਕਸ਼ਾ ਪੇ ਚਰਚਾ’ ਲਈ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ
ਨਵੀਂ ਦਿੱਲੀ: ਇਸ ਵਰ੍ਹੇ ਦੀ ‘ਪ੍ਰੀਕਸ਼ਾ ਪੇ ਚਰਚਾ’ ਲੜੀ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਉੱਦਮ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨਾਲ ਜੁੜਨ ਤੇ ਸਿੱਖਿਆ ਦੇ ਖੇਤਰ ਵਿੱਚ ਉਭਰਦੇ ਰੁਝਾਨਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਮੁਹੱਈਆ ਕਰਵਾਉਂਦਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ‘ਪ੍ਰੀਕਸ਼ਾ ਪੇ ਚਰਚਾ 2022’ ਦੇ ਪੰਜਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੇਧ ਲੈਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਟਵੀਟ ਕੀਤਾ,‘ਪ੍ਰੀਖਿਆਵਾਂ ਆ ਰਹੀਆਂ ਹਨ ਤੇ ਇਸੇ ਲਈ ‘ਪ੍ਰੀਕਸ਼ਾ ਪੇ ਚਰਚਾ 2022 ਵੀ। ਆਓ, ਅਸੀਂ ਤਣਾਅ-ਮੁਕਤ ਪ੍ਰੀਖਿਆਵਾਂ ਬਾਰੇ ਗੱਲ ਕਰੀਏ ਤੇ ਇੱਕ ਵਾਰ ਮੁੜ ਆਪਣੇ ਬਹਾਦਰ ਪ੍ਰੀਖਿਆ ਯੋਧਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਦਾ ਸਮਰਥਨ ਕਰੀਏ।’ -ਪੀਟੀਆਈ