ਨਵੀਂ ਦਿੱਲੀ, 3 ਅਕਤੂਬਰ
ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਔਰਤਾਂ ਅਤੇ ਬੱਚਿਆਂ ਲਈ ‘ਨਿਆਂ ਦੇ ਸੰਕਟ’ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ‘ਸਾਡੀਆਂ ਧੀਆਂ’ ਨਾਲ ਜੋ ਹੋ ਰਿਹਾ ਹੈ, ਉਹ ‘ਰਾਸ਼ਟਰੀ ਸ਼ਰਮ ਦੀ ਗੱਲ’ ਹੈ। ਹਾਰਥਸ ਘਟਨਾ ਅਤੇ ਔਰਤਾਂ ਦੇ ਸਰੀਰਕ ਸੋਸ਼ਣ ’ਤੇ ਪ੍ਰਤੀਕਿਰਿਆ ਦਿੰਦਿਆਂ ਸਤਿਆਰਥੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ’ ਬਲਾਤਕਾਰ ਵਿਰੁੱਧ ਜੰਗ ‘ਦੀ ਅਗਵਾਈ ਕਰਨ ਦੀ ਬੇਨਤੀ ਕਰਨਗੇ। ਉਨ੍ਹਾਂ ਦੱਸਿਆ, “ਭਾਰਤ ਵਿੱਚ ਸਾਡੀਆਂ ਧੀਆਂ ਨਾਲ ਜੋ ਹੋ ਰਿਹਾ ਹੈ, ਉਹ ਕੌਮੀ ਸ਼ਰਮ ਦੀ ਗੱਲ ਹੈ। ਮੈਂ ਪ੍ਰਧਾਨ ਮੰਤਰੀ ਨੂੰ ਨਿਮਰਤਾਪੂਰਵਕ ਅਪੀਲ ਕਰਦਾ ਹਾਂ ਕਿ ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ, ਔਰਤਾਂ ਅਤੇ ਬੱਚਿਆਂ ਲਈ ਨਿਆਂ ਦੇ ਸੰਕਟ ਨੂੰ ਖਤਮ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਬੁਰਾਈਆਂ ਵਿਰੁੱਧ ਜੰਗ ਦੀ ਅਗਵਾਈ ਕਰੋ। ਸਾਡੀਆਂ ਧੀਆਂ ਨੂੰ ਤੁਹਾਡੀ ਲੋੜ ਹੈ ਅਤੇ ਅਸੀਂ ਸਾਰੇ ਤੁਹਾਡੇ ਨਾਲ ਹਾਂ। ”