ਭੁਪਾਲ, 15 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣਾਏ ਗਏ ਰਾਣੀ ਕਮਲਾਪਤੀ ਸਟੇਸ਼ਨ ਦਾ ਅੱਜ ਉਦਘਾਟਨ ਕੀਤਾ। ਸਟੇਸ਼ਨ ਦਾ ਨਾਮ ਹੁਣੇ ਜਿਹੇ ਬਦਲ ਕੇ ਭੁਪਾਲ ਦੀ ਗੌਂਡ ਰਾਣੀ ਦੇ ਨਾਮ ’ਤੇ ਰੱਖਿਆ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਚ ਹਵਾਈ ਅੱਡਿਆਂ ਵਰਗੀਆਂ ਆਧੁਨਿਕ ਸਹੂਲਤਾਂ ਹੋਣਗੀਆਂ ਜੋ ਲੋਕ ਆਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵੀਆਈਪੀ ਸੱਭਿਆਚਾਰ ਖ਼ਤਮ ਕਰਨ ਦੀ ਸ਼ੁਰੂਆਤ ਹੈ ਅਤੇ ਹੁਣ ਈਪੀਆਈ (ਹਰ ਵਿਅਕਤੀ ਅਹਿਮ ਵਾਲਾ ਸੱਭਿਆਚਾਰ) ਸੱਭਿਆਚਾਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਈ ਰੇਲਵੇ ਲਾਈਨਾਂ ਵੀ ਦੇਸ਼ ਨੂੰ ਸਮਰਪਿਤ ਕੀਤੀਆਂ। ਉਨ੍ਹਾਂ ਇੰਦੌਰ-ਉਜੈਨ ਰੂਟ ’ਤੇ ਦੋ ਨਵੀਆਂ ਐੱਮਈਐੱਮਯੂ ਟਰੇਨਾਂ ਨੂੰ ਵੀ ਝੰਡੀ ਦਿਖਾਈ। ਇਸ ਮੌਕੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਹਾਜ਼ਰ ਸਨ। -ਪੀਟੀਆਈ