ਲਖਨਊ, 7 ਨਵੰਬਰ
ਇੱਕ ਟਵਿੱਟਰ ਯੂਜ਼ਰ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀਪੀ (ਅਪਰਾਧ) ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਯੂਪੀ ਪੁਲੀਸ ਦੀ 112 ਹੈਲਪਲਾਈਨ ਤੋਂ ਇਸ ਧਮਕੀ ਬਾਰੇ ਪਤਾ ਚਲਿਆ ਕਿ ਕਿਸੇ ਨੇ ਟਵਿੱਟਰ ‘ਤੇ ਸ਼ਰਾਰਤ ਕੀਤੀ ਹੈ। ਟਵਿਟਰ ਅਕਾਊਂਟ ਬਾਰੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ’ਤੇ ਅਜਿਹੇ ਅਕਾਊਂਟ ਫਰਜ਼ੀ ਅਤੇ ਗਲਤ ਨਾਂ ’ਤੇ ਹੁੰਦੇ ਹਨ, ਜਦੋਂ ਤਕ ਜਾਂਚ ਖਤਮ ਨਹੀਂ ਹੁੰਦੀ ਤੇ ਸਹੀ ਨਾਂ ਦਾ ਪਤਾ ਨਹੀਂ ਚੱਲਦਾ ਉਦੋਂ ਤਕ ਮੁਲਜ਼ਮ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸਬੰਧੀ ਟਵਿੱਟਰ ਤੋਂ ਵੀ ਜਾਣਕਾਰੀ ਮੰਗੀ ਗਈ ਹੈ।-ਏਜੰਸੀ