ਪ੍ਰਤਾਪਗੜ੍ਹ (ਯੂਪੀ): ਪੁਲੀਸ ਵੱਲੋਂ ਕੁੰਦਾ ਤੋਂ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਦੇ ਪਿਤਾ ਕੁੰਵਰ ਉਦੈ ਪ੍ਰਤਾਪ ਸਿੰਘ ਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਹ ਮੁਹੱਰਮ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸੇਖ਼ਪੁਰ ਆਸ਼ਿਕ ਪਿੰਡ ਵਿੱਚ ਮਸਜਿਦ ਨੇੜੇ ਬਣੇ ਅਸਥਾਈ ਗੇਟ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। ਪ੍ਰਤਾਪਗੜ੍ਹ ਦੇ ਐੱਸਪੀ ਸਤਪਾਲ ਅੰਤਿਲ ਨੇ ਕਿਹਾ ਕਿ ਮੁਹੱਰਮ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕੁੰਵਰ ਉਦੈ ਪ੍ਰਤਾਪ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਭਾਦਰੀ ਪਿੰਡ ਵਿੱਚ ਉਦੈ ਪ੍ਰਤਾਪ ਦੇ ਘਰ ਦੇ ਬਾਹਰ ਪੁਲੀਸ ਵੀ ਤਾਇਨਾਤ ਕੀਤੀ ਗਈ ਹੈ। ਐੱਸਪੀ ਤੇ ਜ਼ਿਲ੍ਹਾ ਮੈਜਸਿਟ੍ਰੇਟ ਨੇ ਬੀਤੇ ਦਿਨੀਂ ਉਦੈ ਪ੍ਰਤਾਪ ਸਿੰਘ ਨੂੰ ਪ੍ਰਦਰਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਸੀ। -ਪੀਟੀਆਈ