ਆਇਜ਼ਾਲ, 10 ਜਨਵਰੀ
ਮਿਜ਼ੋਰਮ ਦੀ ਮੁੱਖ ਵਿਰੋਧੀ ਪਾਰਟੀ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡਪੀਐੱਮ) ਨੇ ਅੱਜ ਸੂਬਾ ਸਰਕਾਰ ਤੋਂ ਝਾੜੂ ਘਾਹ ਵਾਲੇ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਇਕ ਬਿਆਨ ਵਿਚ ਪਾਰਟੀ ਨੇ ਕਿਹਾ ਕਿ ਅਸਾਮ ਨਾਲ ਲੱਗਦੀ ਸਰਹੱਦ ਦੀ ਵਿਵਾਦਤ ਜ਼ਮੀਨ ਵੈਰੈਂਗਟੇ ਕੋਲ ਐਟਲਾਂਗ ਖੇਤਰ ਵਿਚ ਝਾੜੂ ਘਾਹ ਦੀ ਖੇਤੀ ਕਰਨ ਵਾਲੇ ਕਈ ਕਿਸਾਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਖੇਤ ਹੁਣ ਵੀ ਅਸਾਮ ਪੁਲੀਸ ਦੇ ਕਬਜ਼ੇ ਵਿਚ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕਿਸਾਨ ਆਪਣੀ ਫ਼ਸਲ ਦੀ ਕਟਾਈ ਨਹੀਂ ਕਰ ਸਕਣਗੇ। ਪਾਰਟੀ ਨੇ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਬਿਨਾ ਕਿਸੇ ਡਰ ਤੋਂ ਆਪਣੀ ਫ਼ਸਲ ਕੱਟ ਸਕਣ। -ਪੀਟੀਆਈ