ਆਇਜ਼ੌਲ, 30 ਅਗਸਤ
ਮਿਜ਼ੋਰਮ ਵਿੱਚ ਸੱਤਾਧਾਰੀ ਪਾਰਟੀ ਮੀਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਨੇ ਪੰਚਾਇਤ ਅਤੇ ਸਥਾਨਕ ਕੌਂਸਲ ਚੋਣਾਂ ’ਚ ਕ੍ਰਮਵਾਰ 324 ਅਤੇ 262 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ 550 ਪੰਚਾਇਤਾਂ ਅਤੇ 262 ਸਥਾਨਕ ਕੌਂਸਲਾਂ ਲਈ 27 ਅਗਸਤ ਨੂੰ ਚੋਣਾਂ ਕਰਵਾਈਆਂ ਗਈਆਂ ਸਨ। ਮਿਜ਼ੋਰਮ ਸੂਬਾ ਚੋਣ ਕਮਿਸ਼ਨ ਵੱਲੋਂ ਸ਼ਨਿਚਰਵਾਰ ਰਾਤ ਐਲਾਨੇ ਗਏ ਨਤੀਜਿਆਂ ਮੁਤਾਬਕ ਐੱਮਐੱਨਐੱਫ਼ ਨੇ ਪੰਚਾਇਤਾਂ ਦੀਆਂ 58.91 ਅਤੇ ਸਥਾਨਕ ਕੌਂਸਲ ਦੀਆਂ 84.75 ਫ਼ੀਸਦੀ ਸੀਟਾਂ ’ਤੇ ਜਿੱਤ ਹਾਸਲ ਕੀਤੀ। ਸੂਬਾ ਚੋਣ ਕਮਿਸ਼ਨ ਨੇ ਦੱਸਿਆ ਕਿ ਕਰੋਨਾ ਲਾਗ ਦੇ ਸਥਾਨਕ ਪੱਧਰ ’ਤੇ ਪਸਾਰ ਕਾਰਨ ਪੰਚਾਇਤਾਂ ਦੀਆਂ 8 ਅਤੇ ਸਥਾਨਕ ਕੌਂਸਲ ਦੀਆਂ 24 ਥਾਈਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। 12 ਪੰਚਾਇਤਾਂ ਦਾ ਨਤੀਜਾ ਨਿਰਵਿਰੋਧ ਐਲਾਨਿਆ ਗਿਆ। ਕਾਂਗਰਸ ਨੂੰ 96 ਪੰਚਾਇਤੀ ਸੀਟਾਂ ’ਤੇ ਜਿੱਤ ਮਿਲੀ ਹੈ। -ਪੀਟੀਆਈ