ਐਜ਼ਾਲ: ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਮਿਜ਼ੋਰਮ ਦੇ ਸਰਛਿਪ ਹਲਕੇ ਵਿਚ ਜ਼ਿਮਨੀ ਚੋਣ 17 ਅਪਰੈਲ ਨੂੰ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਕਮਿਸ਼ਨ ਨੂੰ ਵੋਟਿੰਗ ਤੇ ਗਿਣਤੀ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਗਈ ਸੀ। ਮੁੱਖ ਮੰਤਰੀ ਜ਼ੋਰਾਮਥਾਂਗਾ ਤੇ ਹੋਰਨਾਂ ਪਾਰਟੀਆਂ ਨੂੰ ਲਿਖੇ ਪੱਤਰ ਵਿਚ ਕਮਿਸ਼ਨ ਨੇ ਕਿਹਾ ਕਿ ਤਰੀਕਾਂ ਬਾਰੇ ਫ਼ੈਸਲਾ ਕਈ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਸੀ। ਜ਼ੋਰਾਮਥਾਂਗਾ, ਗਿਰਜਾਘਰ ਤੇ ਜ਼ੋਰਾਮ ਪੀਪਲਜ਼ ਮੂਵਮੈਂਟ ਪਾਰਟੀ ਨੇ ਅਪੀਲ ਕੀਤੀ ਸੀ ਕਿ ਪਹਿਲਾਂ ਐਲਾਨੀਆਂ ਗਈਆਂ ਤਰੀਕਾਂ ਵਾਲੇ ਦਿਨ ਈਸਾਈ ਭਾਈਚਾਰੇ ਲਈ ਅਹਿਮ ਹਨ। ਈਸਾਈ ਬਹੁਗਿਣਤੀ ਵਾਲੇ ਮਿਜ਼ੋਰਮ ਵਿਚ 17 ਅਪਰੈਲ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ ਤੇ ਗਿਣਤੀ 2 ਮਈ ਨੂੰ ਹੋਵੇਗੀ। -ਪੀਟੀਆਈ