ਧਰਮਸ਼ਾਲਾ: ਲੰਘੇ ਦੋ ਦਿਨ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਪਠਾਨਕੋਟ ਨੇੜੇ ਚੱਕੀ ਦਰਿਆ ’ਤੇ ਬਣਿਆ ਪੁਲ ਸੜਕੀ ਆਵਾਜਾਈ ਲਈ ਮੁੜ ਬੰਦ ਕਰ ਦਿੱਤਾ ਗਿਆ ਹੈ। ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਕਰਨਲ ਅਨਿਲ ਸੇਨ ਨੇ ਕਾਂਗੜਾ ਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਚੱਕੀ ਦਰਿਆ ’ਚ ਪਾਣੀ ਦਾ ਪੱਧਰ ਤੇ ਵਹਾਅ ਬਹੁਤ ਵੱਧ ਗਿਆ ਹੈ ਤੇ ਇਸ ਕਾਰਨ ਪਿੱਲਰ ਨੰਬਰ ਇੱਕ ਤੇ ਦੋ ਦੀ ਬੁਨਿਆਦ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੁਲ ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਇਸ ਪੁਲ ’ਤੇ ਆਵਾਜਾਈ ਤੁਰੰਤ ਬੰਦ ਕੀਤੀ ਜਾਵੇ। -ਪੀਟੀਆਈ