ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਮਾਰਚ
ਭਾਰਤੀ ਹਵਾਈ ਫੌਜ ਦੇ ਪਾਇਲਟ ਗਰੁੱਪ ਕੈਪਟਨ ਏ. ਗੁਪਤਾ ਅੱਜ ਮਿੱਗ-21 ਲੜਾਕੂ ਦੇ ਹਾਦਸਾਗ੍ਰਸਤ ਹੋਣ ਕਾਰਨ ਜਾਨ ਗੁਆ ਬੈਠੇ। ਟਵੀਟ ਹਵਾਈ ਫੌਜ ਨੇ ਕਿਹਾ: “ਆਈਏਐੱਫ ਦਾ ਮਿਗ -21 ਅੱਜ ਸਵੇਰੇ ਸਿਖਲਾਈ ਉਡਾਣ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।” ਹਵਾਈ ਫੌਜ ਨੇ ਕੋਰਟ ਆਫ਼ ਇਨਕੁਆਰੀ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਆਦੇਸ਼ ਦਿੱਤੇ ਹਨ। ਹਾਦਸੇ ਵਿੱਚ ਗਰੁੱਪ ਕੈਪਟਨ ਏ. ਗੁਪਤਾ ਸਾਡੇ ਵਿੱਚ ਨਹੀਂ ਰਹੇ ਤੇ ਸਾਡੀ ਹਮਦਰਦੀ ਪੀੜਤ ਪਰਿਵਾਰ ਨਾਲ ਹੈ।