ਮੁੰਬਈ, 20 ਦਸੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਉਹ ਮੁੰਬਈ ਦੇ ਕਾਂਜੁਰਮਾਰਗ ਮੈਟਰੋ ਕਾਰ ਸ਼ੈੱਡ ਦੀ ਜ਼ਮੀਨ ਦੇ ਮੁੱਦੇ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਉਨ੍ਹਾਂ ਲਈ ‘ਹਉਮੈ ਦਾ ਮੁੱਦਾ’ ਨਹੀਂ ਹੈ। ਮਹਾਰਾਸ਼ਟਰ ਦੇ ਲੋਕਾਂ ਨੂੰ ਲਾਈਵ ਵੈੱਬ ਕਾਸਟ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-19 ਕਰਕੇ ਸੂਬੇ ਵਿੱਚ ਅਗਲੇ ਛੇ ਮਹੀਨੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਕਾਰ ਸ਼ੈੱਡ ਦੇ ਜ਼ਮੀਨ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੇਂਦਰ ਸਰਕਾਰ ਸੂਬਾ ਸਰਕਾਰ ਖ਼ਿਲਾਫ਼ ਅਦਾਲਤ ਚਲੀ ਗਈ ਹੈ। ਭਾਜਪਾ ਨੂੰ ਸੱਦਾ ਦਿੱਤਾ ਕਿ ਸਾਹਮਣੇ ਬੈਠ ਕੇ ਜਨਹਿੱਤ ਲਈ ਮਸਲੇ ਦਾ ਹੱਲ ਕੀਤਾ ਜਾਵੇ। -ਪੀਟੀਆਈ