ਨਵੀਂ ਦਿੱਲੀ, 17 ਦਸੰਬਰ
ਮੇਟਾ ਨੇ ਅੱਜ ਕਿਹਾ ਹੈ ਕਿ ਉਸ ਨੇ ਆਨਲਾਈਨ ਗਤੀਵਿਧੀਆਂ ‘ਤੇ ਜਾਸੂਸੀ ਕਰਨ ਵਾਲੀਆਂ ਸੱਤ ਇਕਾਈਆਂ ਨੂੰ ਠੁੱਸ ਕਰ ਦਿੱਤਾ ਹੈ, ਜਿਸ ਵਿੱਚ ਭਾਰਤ ਦੀ ਇੱਕ ਕੰਪਨੀ ਵੀ ਸ਼ਾਮਲ ਹੈ। ਇਹ ਸੰਸਥਾਵਾਂ 100 ਦੇਸ਼ਾਂ ਵਿੱਚ ਆਪਣੇ ਗਾਹਕਾਂ ਲਈ ਸਿਆਸਤਦਾਨਾਂ, ਚੋਣ ਅਧਿਕਾਰੀਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਇਹ ਕੰਪਨੀਆਂ, ਜੋ ਫੀਸ ਲਈ ਨਿਗਰਾਨੀ ਜਾਂ ਜਾਸੂਸੀ ਸੇਵਾਵਾਂ (ਨਿਗਰਾਨੀ-ਲਈ-ਹਾਇਰ) ਪ੍ਰਦਾਨ ਕਰਦੀਆਂ ਹਨ, ਖੁਫੀਆ ਜਾਣਕਾਰੀ ਇਕੱਠੀ ਕਰਨ, ਤੱਥਾਂ ਨੂੰ ਤੋੜ-ਮਰੋੜਣ ਅਤੇ ਉਨ੍ਹਾਂ ਦੇ ਡਿਵਾਈਸਾਂ ਅਤੇ ਖਾਤਿਆਂ ਵਿੱਚ ਸੰਨ੍ਹ ਲਾਉਣ ਲਈ ਇੰਟਰਨੈਟ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਹ ਕੰਪਨੀਆਂ ਚੀਨ, ਇਜ਼ਰਾਈਲ, ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿੱਚ ਸਥਿਤ ਹਨ। ਸੋਸ਼ਲ ਮੀਡੀਆ ਪ੍ਰਮੁੱਖ ਮੇਟਾ (ਪਹਿਲਾਂ ਫੇਸਬੁੱਕ) 100 ਤੋਂ ਵੱਧ ਦੇਸ਼ਾਂ ਵਿੱਚ 50,000 ਲੋਕਾਂ ਨੂੰ ਚੇਤਾਵਨੀ ਸੰਦੇਸ਼ (ਸੁਚੇਤਨਾ) ਭੇਜ ਰਿਹਾ ਹੈ, ਜਿਸ ਦਾ ਮੰਨਣਾ ਹੈ ਕਿ ਇੱਕ ਜਾਂ ਵਧੇਰੇ ਸੰਸਥਾਵਾਂ ਨਿਸ਼ਾਨੇ ’ਤੇ ਸਨ। ਇਨ੍ਹਾਂ ਸੱਤ ਕੰਪਨੀਆਂ ਵਿੱਚ ਬੈਲਟ੍ਰੋਕਸ (ਭਾਰਤ), ਸਾਈਟ੍ਰੋਕਸ (ਉੱਤਰੀ ਮੈਸੇਡੋਨੀਆ), ਕੋਬਵੈੱਬਜ਼ ਟੈਕਨਾਲੋਜੀਜ਼, ਕੋਗਨਿਟ, ਬਲੈਕਕਿਊਬ ਅਤੇ ਬਲੂਹਾਕ ਸੀਆਈ (ਇਜ਼ਰਾਈਲ) ਅਤੇ ਚੀਨ ਦੀ ਅਣਪਛਾਤੀ ਸ਼ਾਮਲ ਹੈ।