ਨਵੀਂ ਦਿੱਲੀ, 1 ਜੂਨ
ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਠੋਰੀ ਦੇ ਦੋਸ਼ ਵਿੱਚ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ ਵਿੱਚ ਲੈਂਡ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਸੀਬੀਆਈ, ਐੱਨਫੋਰਸਮੈਂਟ ਡਾਇਰੈਕਟੋਰੇਟ ਤੇ ਵਿਦੇਸ਼ ਮੰਤਰਾਲੇ ਦੇ ਮੈਂਬਰਾਂ ਦੀ ਟੀਮ ਨੇ ਟਾਪੂਨੁਮਾ ਮੁਲਕ ਵਿੱਚ ਡੇਰੇ ਲਾਏ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਅੱਠ ਮੈਂਬਰੀ ਟੀਮ ਸ਼ਨਿੱਚਰਵਾਰ ਦੁਪਹਿਰ ਨੂੰ ਪ੍ਰਾਈਵੇਟ ਜੈੱਟ ਰਾਹੀਂ ਡੌਮੀਨਿਕਾ ਪੁੱਜ ਗਈ ਸੀ। ਸੂਤਰਾਂ ਨੇ ਕਿਹਾ ਕਿ ਅੱਠ ਮੈਂਬਰੀ ਟੀਮ ਵਿੱਚ ਵਿਦੇਸ਼ ਮੰਤਰਾਲੇ, ਸੀਬੀਆਈ ਤੇ ਈਡੀ ਦੇ ਦੋ ਦੋ ਮੈਂਬਰਾਂ ਤੋਂ ਇਲਾਵਾ ਦੋ ਸੀਆਰਪੀਐੱਫ ਕਮਾਂਡੋਜ਼ ਵੀ ਹਨ, ਜੋ 2 ਜੂਨ ਨੂੰ ਚੋਕਸੀ ਦੀ ਭਾਰਤ ਨੂੰ ਹਵਾਲਗੀ ਮਾਮਲੇ ਵਿੱਚ ਹੋਣ ਵਾਲੀ ਸੁਣਵਾਈ ’ਚ ਸ਼ਾਮਲ ਹੋਣਗੇ। -ਆਈਏਐੱਨਐੱਸ