ਸ੍ਰੀਨਗਰ, 25 ਨਵੰਬਰ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਸ਼ਹਿਰ ਦੇ ਰਾਮਬਾਗ ਇਲਾਕੇ ’ਚ ਹੋਏ ਮੁਕਾਬਲੇ ਨੂੰ ਲੈ ਕੇ ਜਾਇਜ਼ ਸ਼ੱਕ ਪੈਦਾ ਹੋ ਰਹੇ ਹਨ ਜਿਸ ’ਚ ਪੁਲੀਸ ਨੇ ਤਿੰਨ ਅਤਿਵਾਦੀ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਸ੍ਰੀਨਗਰ ’ਚ ਹਾਲ ਹੀ ’ਚ ਆਮ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦੇ ਅਤਿਵਾਦੀ ਜਥੇਬੰਦੀ ਟੀਆਰਐੱਫ ਦੇ ਕਮਾਂਡਰ ਸਮੇਤ ਤਿੰਨ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਬੀਤੇ ਦਿਨ ਹਲਾਕ ਕਰ ਦਿੱਤਾ ਸੀ। ਮਹਬਿੂਬਾ ਨੇ ਟਵੀਟ ਕੀਤਾ, ‘ਬੀਤੇ ਦਿਨ ਰਾਮਬਾਗ ’ਚ ਹੋਏ ਕਥਿਤ ਮੁਕਾਬਲੇ ਮਗਰੋਂ ਉਸ ਦੀ ਪ੍ਰਮਾਣਿਕਤਾ ਨੂੰ ਲੈ ਕੇ ਜਾਇਜ਼ ਸ਼ੱਕ ਪੈਦਾ ਹੋ ਗਏ ਹਨ।’ ਪੀਡੀਪੀ ਮੁਖੀ ਨੇ ਦੋਸ਼ ਲਾਇਆ ਕਿ ਖ਼ਬਰਾਂ ਤੇ ਚਸ਼ਮਦੀਦਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਗੋਲੀਬਾਰੀ ਇਕਪਾਸੜ ਸੀ।’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਇੱਕ ਵਾਰ ਫਿਰ ਅਧਿਕਾਰਤ ਬਿਆਨ ਜ਼ਮੀਨੀ ਹਾਲਾਤ ਨਾਲ ਮੇਲ ਨਹੀਂ ਖਾਂਦਾ ਜਿਵੇਂ ਕਿ ਸ਼ੋਪੀਆਂ, ਐੱਚਐੱਮਟੀ ਤੇ ਹੈਦਰਪੋਰਾ ’ਚ ਦੇਖਿਆ ਗਿਆ ਸੀ।’ -ਪੀਟੀਆਈ