ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚ 11 ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਲਈ ਮਾਮੂਲੀ ਕਾਰਨਾਂ ਨੂੰ ਅਧਾਰ ਬਣਾਉਣਾ ਅਪਰਾਧ ਕਰਨ ਦੇ ਬਰਾਬਰ ਹੈ। ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਮਜ਼ੋਰ ਕਰ ਰਹੀ ਹੈ ਅਜਿਹਾ ‘ਫੋਕੇ ਰਾਸ਼ਟਰਵਾਦ ਦੇ ਪਰਦੇ ਹੇਠ ਕਰ ਕੇ’ ਸੰਵਿਧਾਨ ਨੂੰ ਢਾਹ ਲਾਈ ਜਾ ਰਹੀ ਹੈ। ਮਹਬਿੂਬਾ ਨੇ ਕਿਹਾ ਕਿ ਜਿਸ ਸੰਵਿਧਾਨ ਦੀ ਰਾਖੀ ਕੀਤੀ ਜਾਣੀ ਬਣਦੀ ਹੈ, ਉਸ ਨੂੰ ਹੀ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 11 ਸਰਕਾਰੀ ਮੁਲਾਜ਼ਮਾਂ ਨੂੰ ਇਕੋ ਝਟਕੇ ਵਿਚ ਬਰਖ਼ਾਸਤ ਕਰਨਾ ਅਪਰਾਧਕ ਹੈ। ਕੇਂਦਰ ਸਰਕਾਰ ਦੇ ਸਾਰੇ ਨੀਤੀਗਤ ਫ਼ੈਸਲਿਆਂ ਦਾ ਇਕੋ-ਇਕ ਮੰਤਵ ਕਸ਼ਮੀਰੀਆਂ ਨੂੰ ਸਜ਼ਾ ਦੇਣਾ ਹੈ। -ਪੀਟੀਆਈ