ਸ਼ਿਲੌਂਗ, 8 ਅਕਤੂਬਰ
ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੀ ਸਿਫਾਰਸ਼ ਦੇ ਅਧਾਰ ’ਤੇ ਮੇਘਾਲਿਆ ਕੈਬਨਿਟ ਨੇ ਸ਼ਹਿਰ ਦੇ ਥੇਮ ਇਵ ਮਾਵਲੌਂਗ ਖੇਤਰ ਵਿੱਚ ਪੰਜਾਬੀ ਲੇਨ ਵਿੱਚ ਗੈਰਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੇ ਮੁੜ ਵਸੇਬੇ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਕਿਹਾ ਕਿ ਐੱਚਐੱਲਸੀ ਨੇ ਸ਼ਹਿਰੀ ਮਾਮਲਿਆਂ ਦੇ ਵਿਭਾਗ ਨੂੰ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਢੁਕਵੀਂ ਜਗ੍ਹਾ ਲੱਭਣ ਦੀ ਸਿਫਾਰਸ਼ ਕੀਤੀ ਹੈ ਕਿਉਂਕਿ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰਤ ਕੁਆਰਟਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।