ਸ਼ਿਲਾਂਗ:
ਮੇਘਾਲਿਆ ਦੇ ਪੂਰਬੀ ਜੈਂਤੀਆਂ ਹਿੱਲਜ਼ ਜ਼ਿਲ੍ਹੇ ’ਚ ਇੱਕ ਕਥਿਤ ਗ਼ੈਰਕਾਨੂੰਨੀ ਖਾਣ ’ਚ ਮਕੈਨੀਕਲ ਢਾਂਚਾ ਡਿੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਡੀਸੀ ਈ. ਖਰਮਲਕੀ ਨੇ ਅੱਜ ਦੱਸਿਆ ਕਿ ਇਹ ਘਟਨਾ ਦਿਏਨਸ਼ਲਾਲੂ, ਸਰਕਾਰੀ ਤੇ ਰਈਮਬਾਈ ਪਿੰਡਾਂ ਨੂੰ ਜੋੜਦੇ ਸਥਾਨ ’ਤੇ ਵੀਰਵਾਰ ਦੇਰ ਰਾਤ ਵਾਪਰੀ। ਉਨ੍ਹਾਂ ਮੁਤਾਬਕ ਮਜ਼ਦੂਰ ਖਾਣ ’ਚ ਟੋਆ ਪੁੱਟ ਰਹੇ ਸਨ ਕਿ ਮਕੈਨੀਕਲ ਢਾਂਚਾ ਡਿੱਗਣ ਕਾਰਨ ਉਹ ਟੋਏ ’ਚ ਡਿੱਗ ਪਏ ਅਤੇ ਛੇ ਜਣਿਆਂ ਦੀ ਮੌਤ ਹੋ ਗਈ।
-ਪੀਟੀਆਈ