ਪਟਨਾ, 13 ਨਵੰਬਰ
ਬਿਹਾਰ ਚੋਣਾਂ ਵਿੱਚ ਜਿੱਤਣ ਵਾਲੇ ਐੱਨਡੀਏ ਵਿਧਾਇਕ ਦਲ ਦੀ ਸਾਂਝੀ ਮੀਟਿੰਗ 15 ਨਵੰਬਰ ਨੂੰ ਹੋਵੇਗੀ, ਜਿਸ ਵਿੱਚ ਨਿਤੀਸ਼ ਕੁਮਾਰ ਨੂੰ ਦਲ ਦਾ ਆਗੂ ਚੁਣਿਆ ਜਾਵੇਗਾ। ਬਿਹਾਰ ਚੋਣਾਂ ਲਈ ਐੱਨਡੀਏ ਗੱਠਜੋੜ ਵਿੱਚ ਸ਼ਾਮਲ ਜੇਡੀਯੂ, ਭਾਜਪਾ, ਐੱਚਏਐੱਮ ਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੇ ਇਹ ਫੈਸਲਾ ਅੱਜ ਇਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਲਿਆ। -ਪੀਟੀਆਈ