ਨਵੀਂ ਦਿੱਲੀ, 15 ਜਨਵਰੀ
ਅੱਜ ਕਿਸਾਨਾਂ ਨਾਲ 9ਵੇਂ ਗੇੜ ਦੀ ਗੱਲਬਾਤ ਦੀ ਸਮਾਪਤੀ ਮਗਰੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਮੀਟਿੰਗ ਖੇਤੀ ਕਾਨੂੰਨਾਂ ਬਾਰੇ ਚਰਚਾ ਬੜੇ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਸਰਕਾਰ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਕੋਈ ਠੋਸ ਤਜਵੀਜ਼ ਤਿਆਰ ਕਰਨ ਲਈ ਆਪਣੀ ਕਮੇਟੀ ਕਾਇਮ ਕਰਨ ਤਾਂ ਜੋ ਉਸ ਤਜਵੀਜ਼ ਉਪਰ ਅਗਲੀ ਮੀਟਿੰਗ ਵਿੱਚ ਚਰਚਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਬੰਨ੍ਹੀ ਹੋਈ ਹੈ ਤੇ ਉਸ ਵੱਲੋਂ ਬਣਾਈ ਕਮੇਟੀ ਜਦੋਂ ਵੀ ਸੱਦਾ ਦੇਵੇਗੀ ਸਰਕਾਰ ਆਪਣਾ ਪੱਖ ਉਸ ਕੋਲ ਰੱਖੇਗੀ। ਯੂਨੀਅਨਾਂ ਗੱਲਬਾਤ ਜਾਰੀ ਰੱਖਣ ਦੇ ਪੱਖ ਵਿੱਚ ਹਨ ਤੇ ਸਰਕਾਰ ਨੂੰ ਵੀ ਇਸ ’ਤੇ ਕੋਈ ਇਤਰਾਜ਼ ਨਹੀਂ।