ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਾਂਗਰਸ ਸੰਸਦ ਮੇੈਂਬਰ ਸ਼ਸ਼ੀ ਥਰੂਰ ਨੂੰ ਪੱਤਰ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਜਾਂ ਰੂਸ- ਯੂਕਰੇਨ-ਜੰਗ ਕਾਰਨ ਭਾਰਤ ਪਰਤੇ ਐਮਬੀਬੀਐਸ ਵਿਦਿਆਰਥੀਆਂ ਜਿਨ੍ਹਾਂ ਨੂੰ 30 ਜੂਨ ਤਕ ਡਿਗਰੀਆਂ ਮਿਲ ਚੁੱਕੀਆਂ ਹਨ ਨੂੰ ਵਿਦੇਸ਼ੀ ਮੈਡੀਕਲ ਗਰੈਜੂਏਟ (ਐਫਐਮਜੀ) ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਾਂਡਵੀਆ ਨੇ ਚਿੱਠੀ ਵਿੱਚ ਕਿਹਾ ਹੈ ਕਿ ਐਫਐਮਜੀ ਪ੍ਰੀਖਿਆ ਪਾਸ ਕਰਨ ਬਾਅਦ ਵਿਦਿਆਰਥੀਆਂ ਨੂੰ ਮੌਜੂਦਾ ਇਕ ਵਰ੍ਹੇ ਦੀ ਥਾਂ ਦੋ ਵਰ੍ਹਿਆਂ ਲਈ ਲਾਜ਼ਮੀ ਰੋਟੇਟਿੰਗ ਮੈਡੀਕਲ ਇੰਟਰਨਸ਼ਿਪ (ਸੀਆਰਐਮਆਈ) ਕਰਨੀ ਪਏਗੀ। -ਏਜੰਸੀ