ਨਵੀਂ ਦਿੱਲੀ: ਐੱਮਬੀਬੀਐੱਸ ਦੇ 10 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ ‘ਨੀਟ’ ਮੁਲਤਵੀ ਕੀਤੀ ਜਾਵੇ, ਕਿਉਂਕਿ ਇਸ ਲਈ ਤੈਅ ਮਿਤੀ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੇ ਬਹੁਤ ਨੇੜੇ ਹੈ। ‘ਨੀਟ’ ਪ੍ਰੀਖਿਆ ਇਸ ਸਾਲ 17 ਜੁਲਾਈ ਨੂੰ ਹੋਣੀ ਹੈ। ਐੱਮਬੀਬੀਐੱਸ ਕਰਨ ਦੇ ਇੱਛੁਕ ਉਮੀਦਵਾਰਾਂ ਨੇ ਪੱਤਰ ਵਿੱਚ ਕਿਹਾ ਕਿ ਇਸ ਸਾਲ ਕੌਮੀ ਯੋਗਤਾ ਕਮ ਦਾਖਲਾ ਟੈਸਟ (ਨੀਟ) ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਪਿਛਲੇ ਵਰ੍ਹੇ ਦੀ ਪ੍ਰੀਖਿਆ ਲਈ ਕੌਂਸਲਿੰਗ ਹਾਲੇ ਖਤਮ ਨਹੀਂ ਹੋਈ। ਪੱਤਰ ਮੁਤਾਬਕ ਨੀਟ ਦੇ ਕਈ ਉਮੀਦਵਾਰਾਂ ਅਤੇ ਹੋਰਨਾਂ ਨੇ 2021 ਤੋਂ ਮੈਡੀਕਲ ਸੀਟ ਹਾਸਲ ਕਰਨ ਦੀ ਉਮੀਦ ਵਿੱਚ ਨੀਟ ਕੌਂਸਲਿੰਗ ਲਈ ਮੌਪ-ਅਪ (ਆਖਰੀ ਬਚੀਆਂ ਹੋਈਆਂ ਸੀਟਾਂ ਲਈ) ਰਾਊਂਡ ਤੱਕ ਉਡੀਕ ਕੀਤੀ, ਪਰ ਸੀਟ ਹਾਸਲ ਨਹੀਂ ਕਰ ਸਕੇ। ਮੌਪ-ਅਪ ਰਾਊਂਡ ਅਪਰੈਲ ਦੇ ਪਹਿਲੇ ਮਹੀਨੇ ਖਤਮ ਹੋ ਗਿਆ ਪਰ ਕਈ ਰਾਜਾਂ ਵਿੱਚ ਸੂਬਾਈ ਕੌਂਸਲਿੰਗ ਹਾਲੇ ਖਤਮ ਨਹੀਂ ਹੋਈ ਹੈ। ਇਸ ਵਿੱਚ ਕਿਹਾ ਗਿਆ, ‘‘ਇਸ ਸਾਲ ਕਈ ਉਮੀਦਵਾਰ ਨੀਟ-2021 ਕੌਂਸਲਿੰਗ ਵਿੱਚ ਬਦਲੀ ਹੋਈ ਰਾਖਵਾਂਕਰਨ ਨੀਤੀ ਕਾਰਨ ਸੀਟ ਹਾਸਲ ਕਰਨ ਲਈ ਆਪਣੇ ਪ੍ਰਤੀਸ਼ਤ ਦਾ ਮੁਲਾਂਕਣ ਨਹੀਂ ਕਰ ਸਕੇ ਤੇ ਅਚਾਨਕ ਤਿੰਨ ਮਗਰੋਂ ਐੱਨਟੀਏ ਵੱਲੋਂ 6 ਅਪਰੈਲ ਨੂੰ ਨੀਟ-2022 ਪ੍ਰੀਖਿਆ 17 ਜੁਲਾਈ ਨੂੰ ਕਰਵਾਉਣ ਦਾ ਐਲਾਨ ਕਰ ਦਿੱੱਤਾ ਗਿਆ।’’ ਉਮੀਦਵਾਰਾਂ ਨੇ ਕਿਹਾ ਕਿ ਅਜਿਹੇ ਵਿੱਚ ਪਿਛਲੀ ਵਾਰ ਰਹਿ ਗਏ ਤੇ ਨਵੇਂ ਵਿਦਿਆਰਥੀਆਂ ਨੂੰ ਨੀਟ ਪ੍ਰੀਖਿਆ ਦੀ ਤਿਆਰੀ ਲਈ ਢੁੱਕਵਾਂ ਸਮਾਂ ਨਹੀਂ ਮਿਲੇਗਾ। -ਪੀਟੀਆਈ