ਲਖਨਊ: ਬਸਪਾ ਪ੍ਰਧਾਨ ਮਾਇਆਵਤੀ ਕਦੇ ਆਪਣੇ ਕੱਟੜ ਵਿਰੋਧੀ ਸਮਝੇ ਜਾਂਦੇ ਸਪਾ ਆਗੂ ਮੁਹੰਮਦ ਆਜ਼ਮ ਖ਼ਾਨ ਦੀ ਹਮਾਇਤ ’ਤੇ ਆ ਗਈ ਹੈ। ਮਾਇਆਵਤੀ ਨੇ ਕਈ ਟਵੀਟ ਕਰਦਿਆਂ ਕਿਹਾ ਕਿ ਆਜ਼ਮ ਖ਼ਾਨ ਨੂੰ ਲਗਾਤਾਰ ਜੇਲ੍ਹ ’ਚ ਰੱਖਣ ਨਾਲ ਆਮ ਆਦਮੀ ’ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਇਨਸਾਫ਼ ਦਾ ਗਲਾ ਘੁਟਿਆ ਜਾ ਰਿਹਾ ਹੈ। ਮਾਇਆਵਤੀ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਹ ਗਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਭਾਜਪਾ ਸ਼ਾਸਿਤ ਹੋਰ ਸੂਬਿਆਂ ’ਚ ਮੁਸਲਮਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। -ਆਈਏਐਨਐਸ