ਜੰਮੂ: ਗੁਪਕਾਰ ਐਲਾਨਾਮੇ ਬਾਰੇ ਪੀਪਲਜ਼ ਅਲਾਇੰਸ (ਪੀਏਜੀਡੀ) ਨੇ ਜੰਮੂ ਕਸ਼ਮੀਰ ਦੀ ਸੋਧੀ ਵੋਟਰ ਸੂਚੀ ਵਿੱਚ ਗ਼ੈਰ-ਸਥਾਨਕ ਲੋਕਾਂ ਨੂੰ ਸ਼ਾਮਲ ਕਰਨ ਤੋਂ ਰੋਕਣ ਬਾਰੇ ਰਣਨੀਤੀ ਘੜਨ ਲਈ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ, ਸ਼ਿਵ ਸੈਨਾ, ਡੋਗਰਾ ਸਵੈਭਿਮਾਨ ਸੰਗਠਨ ਪਾਰਟੀ (ਡੀਐੱਸਐੱਸਪੀ) ਅਤੇ ਡੋਗਰਾ ਸਦਰ ਸਭਾ (ਡੀਐੱਸਐੱਸ) ਸਣੇ ਪੰਜ ਮੈਂਬਰ ਪੀਏਜੀਡੀ ਦੇ ਸ਼ਾਮਲ ਹਨ। ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਅਤੇ ਸੇਵਾਮੁਕਤ ਜਸਟਿਸ ਹਸਨੈਨ ਮਸੂਦੀ ਇਸ ਕਮੇਟੀ ਦੇ ਕਨਵੀਨਰ ਹੋਣਗੇ। -ਪੀਟੀਆਈ