ਮਥੁਰਾ, 30 ਮਈ
ਸ਼ਾਹੀ ਈਦਗਾਹ ਮਸਜਿਦ ਢਾਹੁਣ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਦੇ ਇੱਕ ਸਮੂਹ ਨੇ ਅੱਜ ਅਦਾਲਤ ਨੂੰ ਮਸਜਿਦ ਵਿੱਚ ਮੰਦਰ ਦੇ ਨਿਸ਼ਾਨ ਲੱਭਣ ਲਈ ਐਡਵੋਕੇਟ ਕਮਿਸ਼ਨਰ ਭੇਜਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਟੀਸ਼ਨਰਾਂ ਨੇ ਪਟੀਸ਼ਨ ਰਾਹੀਂ ਅੱਜ ਸੀਨੀਅਰ ਡਿਵੀਜ਼ਨ ਸਿਵਲ ਜੱਜ ਤੋਂ ਮੰਗ ਕੀਤੀ ਕਿ ਮਸਜਿਦ ਵਿੱਚ ਮੰਦਰ ਦੇ ਨਿਸ਼ਾਨਾਂ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਇੱਕ ਐਡਵੋਕੇਟ ਕਮਿਸ਼ਨਰ ਨੂੰ ਭੇਜਿਆ ਜਾਵੇ। ਜ਼ਿਲ੍ਹਾ ਸਰਕਾਰੀ ਵਕੀਲ ਸੰਜੈ ਗੌੜ ਨੇ ਦੱਸਿਆ ਕਿ ਅਦਾਲਤ ਵੱਲੋਂ ਅਰਜ਼ੀ ’ਤੇ ਸੁਣਵਾਈ 1 ਜੁਲਾਈ ਨੂੰ ਕੀਤੀ ਜਾਵੇਗੀ।