ਦਿੱਲੀ ਪੁਲੀਸ ਦੇ ਸ਼ਹੀਦ ਇੰਸਪੈਕਟਰ ਨੂੰ ਸੱਤਵੀਂ ਵਾਰ ਬਹਾਦਰੀ ਮੈਡਲ

ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਨੂੰ ਵੀ ਸੱਤਵੀਂ ਵਾਰ ਮਿਲਿਆ ਵੀਰਤਾ ਪੁਰਸਕਾਰ

ਦਿੱਲੀ ਪੁਲੀਸ ਦੇ ਸ਼ਹੀਦ ਇੰਸਪੈਕਟਰ ਨੂੰ ਸੱਤਵੀਂ ਵਾਰ ਬਹਾਦਰੀ ਮੈਡਲ

ਇੰਸਪੈਕਟਰ ਮੋਹਨ ਚੰਦ ਸ਼ਰਮਾ

ਨਵੀਂ ਦਿੱਲੀ, 14 ਅਗਸਤ

ਕੌਮੀ ਰਾਜਧਾਨੀ ਦਿੱਲੀ ’ਚ 2008 ’ਚ ਬਾਟਲਾ ਹਾਊਸ ਮੁਕਾਬਲੇ ’ਚ ਸ਼ਹੀਦ ਹੋਏ ਦਿੱਲੀ ਪੁਲੀਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਨੂੰ ਮਰਨ ਉਪਰੰਤ ਸੱਤਵੀਂ ਵਾਰ ਬਹਾਦਰੀ ਮੈਡਲ ਦਿੱਤਾ ਗਿਆ ਹੈ। ਆਜ਼ਾਦੀ ਦਿਹਾੜੇ ਤੋਂ ਪੂਰਬਲੀ ਸ਼ਾਮ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਬਹਾਦਰੀ ਪੁਰਸਕਾਰਾਂ ’ਚ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਨਰੇਸ਼ ਕੁਮਾਰ ਦਾ ਵੀ ਨਾਮ ਸ਼ਾਮਲ ਹੈ ਜਿਨ੍ਹਾਂ ਨੂੰ ਕਸ਼ਮੀਰ ਵਾਦੀ ’ਚ ਅਤਿਵਾਦ ਵਿਰੋਧੀ ਕਾਰਵਾਈਆਂ ਲਈ ਸੱਤਵੀਂ ਵਾਰ ਬਹਾਦਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਬਹਾਦਰੀ ਲਈ ਪੁਲੀਸ ਮੈਡਲਾਂ ਦੀ ਸੂਚੀ ’ਚ ਜੰਮੂ ਕਸ਼ਮੀਰ ਪੁਲੀਸ ਨੂੰ ਪਹਿਲਾ ਸਥਾਨ ਮਿਲਿਆ ਹੈ ਜਿਨ੍ਹਾਂ ਦੇ ਖਾਤੇ ’ਚ 81 ਮੈਡਲ ਹਨ ਅਤੇ ਦੂਜੇ ਨੰਬਰ ’ਤੇ 55 ਮੈਡਲਾਂ ਨਾਲ ਸੀਆਰਪੀਐੱਫ ਰਹੀ ਹੈ। ਇਸ ਵਾਰ ਕਿਸੇ ਨੂੰ ਵੀ ਰਾਸ਼ਟਰਪਤੀ ਪੁਲੀਸ ਮੈਡਲ ਨਹੀਂ ਮਿਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਵਾਰ ਰਾਜ ਅਤੇ ਕੇਂਦਰੀ ਪੁਲੀਸ ਬਲਾਂ ਨੂੰ ਬਹਾਦਰੀ, ਵਿਸ਼ਿਸ਼ਟ ਸੇਵਾ ਅਤੇ ਮੈਰੀਟੋਰੀਅਸ ਸੇਵਾ ਮੈਡਲਾਂ ਲਈ ਕੁੱਲ 926 ਮੈਡਲ ਦਿੱਤੇ ਗਏ ਹਨ। ਬੀਐੱਸਐੱਫ ਦੇ ਕਮਾਂਡੈਂਟ ਵਿਨੈ ਪ੍ਰਸਾਦ ਨੂੰ ਮਰਨ ਉਪਰੰਤ ਬਹਾਦਰੀ ਮੈਡਲ ਦਿੱਤਾ ਗਿਆ ਹੈ।

ਸਹਾਇਕ ਕਮਾਂਡੈਂਟ ਨਰੇਸ਼ ਕੁਮਾਰ

ਲੱਦਾਖ ’ਚ ਚੀਨੀ ਫ਼ੌਜ ਨਾਲ ਮੱਥਾ ਲਾਉਣ ਵਾਲੇ 294 ਜਵਾਨਾਂ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ: ਲੱਦਾਖ ’ਚ ਚੀਨੀ ਫ਼ੌਜ ਨਾਲ ਝੜਪਾਂ ਦੌਰਾਨ ਬਹਾਦਰੀ ਦਿਖਾਉਣ ਵਾਲੇ ਅਾਈਟੀਬੀਪੀ ਦੇ 294 ਜਵਾਨਾਂ ਨੂੰ ਡਾਇਰੈਕਟਰ ਜਨਰਲ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ ਹੈ। ਆਈਟੀਬੀਪੀ ਨੇ ਇਲਾਕੇ ’ਚ ਤਾਇਨਾਤ 21 ਜਵਾਨਾਂ ਨੂੰ ਬਹਾਦਰੀ ਮੈਡਲ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਆਈਟੀਬੀਪੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਜਵਾਨਾਂ ਨੇ ਦੀਵਾਰ ਬਣਾ ਕੇ ਨਾ ਸਿਰਫ਼ ਆਪਣੀ ਰਾਖੀ ਕੀਤੀ ਸਗੋਂ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All