ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਆਰੀਆ ਸਮਾਜ ਵੱਲੋਂ ਜਾਰੀ ਵਿਆਹ ਸਰਟੀਫਿਕੇਟ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਆਰੀਆ ਸਮਾਜ ਹਿੰਦੂ ਸੁਧਾਰਵਾਦੀ ਜਥੇਬੰਦੀ ਹੈ, ਜਿਸ ਨੂੰ ਸਵਾਮੀ ਦਇਆਨੰਦ ਸਰਸਵਤੀ ਨੇ 1875 ਵਿੱਚ ਸਥਾਪਤ ਕੀਤਾ ਸੀ। ਬੈਂਚ ਨੇ ਕਿਹਾ ਕਿ ਵਿਆਹ ਸਰਟੀਫਿਕੇਟ ਜਾਰੀ ਕਰਨਾ ਨਾ ਤਾਂ ਆਰੀਆ ਸਮਾਜ ਦਾ ਕੰਮ ਹੈ ਤੇ ਨਾ ਹੀ ਇਹ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਬੈਂਚ ਨੇ ਕਿਹਾ, ‘‘ਸਿਰਫ ਸਮਰੱਥ ਅਥਾਰਿਟੀਜ਼ ਹੀ ਵਿਆਹ ਸਰਟੀਫਿਕੇਟ ਜਾਰੀ ਕਰ ਸਕਦੀਆਂ ਹਨ। ਲਿਹਾਜ਼ਾ ਕੋਰਟ ਅੱਗੇ ਅਸਲ ਸਰਟੀਫਿਕੇਟ ਪੇਸ਼ ਕੀਤਾ ਜਾਵੇ।’’ ਸੁਪਰੀਮ ਕੋਰਟ ਨੇ ਉਪਰੋਕਤ ਟਿੱਪਣੀਆਂ ਮੱਧ ਪ੍ਰਦੇਸ਼ ਵਿੱਚ ਪ੍ਰੇਮ ਵਿਆਹ ਨਾਲ ਸਬੰਧਤ ਕੇਸ ’ਚ ਕੀਤੀਆਂ ਹਨ। -ਏਜੰਸੀ