ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀਆਂ ਨਵੀ ਮੁੰਬਈ ਅਤੇ ਕਲਿਆਣ ਡੋਂਬੀਵਲੀ ਮਿਉਂਸਿਪਲ ਕਾਰਪੋਰੇਸ਼ਨਾਂ ਦੇ ਕਈ ਸਾਬਕਾ ਕਾਰਪੋਰੇਟਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਨੂੰ ਹਮਾਇਤ ਦਿੱਤੀ ਹੈ। ਕਲਿਆਣ ਡੋਂਬੀਵਲੀ ਨਗਰ ਨਿਗਮ ’ਚ ਸ਼ਿਵ ਸੈਨਾ ਦੇ 84 ਸਾਬਕਾ ਕਾਰਪੋਰਟਰਾਂ ’ਚੋਂ 40 ਅਤੇ ਨਵੀ ਮੁੰਬਈ ’ਚ 38 ’ਚੋਂ 32 ਸਾਬਕਾ ਕਾਰਪੋਰੇਟਰਾਂ ਨੇ ਸ਼ਿੰਦੇ ਵਾਲੇ ਧੜੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ