ਪਟਨਾ: ਹਵਾਈ ਆਵਾਜਾਈ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟਣ ਕਾਰਨ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਦਾ ਹੈਲੀਕਾਪਟਰ ਪਟਨਾ ਹਵਾਈ ’ਤੇ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਮਨੋਜ ਤਿਵਾੜੀ ਆਪਣੇ ਸਟਾਫ਼ ਨਾਲ ਅੱਜ ਸਵੇਰੇ ਬੇਤੀਆ ’ਚ ਸਿਆਸੀ ਰੈਲੀ ਕਰਨ ਜਾ ਰਹੇ ਸੀ। ਤਕਨੀਕੀ ਖਰਾਬੀ ਕਾਰਨ ਤਿਵਾੜੀ ਦੇ ਹੈਲੀਕਾਪਟਰ ਦਾ ਤਕਰੀਬਨ 40 ਮਿੰਟ ਤੱਕ ਸੰਪਰਕ ਟੁੱਟਿਆ ਰਿਹਾ। ਮਨੋਜ ਤਿਵਾੜੀ ਨਾਲ ਹੈਲੀਕਾਪਟਰ ’ਚ ਬੈਠੇ ਨੀਲ ਬਕਸ਼ੀ ਨੇ ਦੱਸਿਆ, ‘ਹੈਲੀਕਾਪਟਰ ਨੇ ਸਵੇਰੇ 10.10 ਵਜੇ ਪਟਨਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਥੋੜ੍ਹੀ ਦੇਰ ਬਾਅਦ ਹੀ ਇਸ ਦਾ ਏਟੀਸੀ ਨਾਲੋਂ ਸੰਪਰਕ ਟੁੱਟ ਗਿਆ। ਤਕਰੀਬਨ 40 ਮਿੰਟ ਬਾਅਦ ਹੈਲੀਕਾਪਟਰ ਪਟਨਾ ਹਵਾਈ ਅੱਡੇ ’ਤੇ ਉਤਾਰਿਆ ਗਿਆ।’ -ਆਈਏਐੱਨਐੱਸ