ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (89) ਨੂੰ ਅੱਜ ਇੱਥੋਂ ਏਮਸ ਤੋਂ ਛੁੱਟੀ ਮਿਲ ਗਈ। ਉਨ੍ਹਾਂ ਨੂੰ ਬੁਖਾਰ ਹੋਣ ਮਗਰੋਂ ਕਮਜ਼ੋਰੀ ਮਹਿਸੂਸ ਹੋਣ ’ਤੇ 13 ਅਕਤੂਬਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੂੰ ਏਮਸ ਦੇ ਕਾਰਡੀਓ-ਨਿਊਰੋ ਸੈਂਟਰ ਦੇ ਇਕ ਨਿੱਜੀ ਵਾਰਡ ਵਿਚ ਭਰਤੀ ਕਰਵਾਇਆ ਗਿਆ ਸੀ -ਪੀਟੀਆਈ