ਇੰਫਾਲ: ਮਨੀਪੁਰ ਸਰਕਾਰ ਨੇ ਦਫ਼ਤਰ ਨਾ ਆਉਣ ਵਾਲੇ ਆਪਣੇ ਮੁਲਾਜ਼ਮਾਂ ‘ਤੇ ‘ਕੰਮ ਨਹੀਂ-ਤਨਖ਼ਾਹ ਨਹੀਂ’ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਸਥਾਨਕ ਜਨਰਲ ਪ੍ਰਸ਼ਾਸਨ ਵਿਭਾਗ (ਜੀਏਡੀ) ਨੂੰ ਉਨ੍ਹਾਂ ਮੁਲਾਜ਼ਮਾਂ ਦੇ ਵੇਰਵੇ ਦੇਣ ਲਈ ਆਖਿਆ ਗਿਆ ਹੈ ਜਿਹੜੇ ਹਿੰਸਾ ਪ੍ਰਭਾਵਿਤ ਸੂਬੇ ਦੀ ਮੌਜੂਦਾ ਸਥਿਤੀ ਕਾਰਨ ਦਫ਼ਤਰ ਹਾਜ਼ਰ ਨਹੀਂ ਹੋ ਰਹੇ ਹਨ। ਜੀਏਡੀ ਸਕੱਤਰ ਮਾਈਕਲ ਏਚੋਮ ਵੱਲੋਂ ਸੋਮਵਾਰ ਰਾਤ ਜਾਰੀ ਇੱਕ ਸਰਕੁਲਰ ‘ਚ ਕਿਹਾ ਗਿਆ ਹੈ, ”ਮੁੱਖ ਮੰਤਰੀ ਦੀ ਅਗਵਾਈ ਹੇਠ 12 ਜੂਨ ਨੂੰ ਮੀਟਿੰਗ ਹੋਈ ਅਤੇ ਕਾਰਵਾਈ ਦੇ ਪੈਰਾ 5-(12) ਵਿੱਚ ਲਏ ਗਏ ਫ਼ੈਸਲੇ ਮੁਤਾਬਕ ਮਨੀਪੁਰ ਸਕੱਤਰੇਤ ਦੇ ਜਨਰਲ ਪ੍ਰਸ਼ਾਸਨ ਵਿਭਾਗ ਤੋਂ ਤਨਖ਼ਾਹ ਲੈ ਰਹੇ ਸਾਰੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਨ੍ਹਾਂ ਸਾਰੇ ਕਰਮਚਾਰੀਆਂ ‘ਤੇ ‘ਕੰਮ ਨਹੀਂ-ਤਨਖ਼ਾਹ ਨਹੀਂ’ ਨਿਯਮ ਲਾਗੂ ਕੀਤਾ ਜਾ ਸਕਦਾ ਹੈ ਜਿਹੜੇ ਅਧਿਕਾਰਤ ਛੁੱਟੀ ਲਈ ਬਿਨਾਂ ਦਫ਼ਤਰ ਹਾਜ਼ਰ ਨਹੀਂ ਹੋ ਰਹੇ।” ਮਨੀਪੁਰ ਸਰਕਾਰ ਦੇ ਇੱਕ ਲੱਖ ਮੁਲਾਜ਼ਮ ਹਨ। -ਪੀਟੀਆਈ