ਇੰਫਾਲ, 17 ਅਕਤੂਬਰ
ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਵਿਸ਼ਾਲ ਟੀਕਾਕਰਨ ਕੈਂਪ ਲਾਇਆ ਜਾ ਰਿਹਾ ਹੈ, ਜਿੱਥੇ ਟੀਕੇ ਲਗਵਾਉਣ ਵਾਲੇ ਲੋਕਾਂ ਨੂੰ ਟੈਲੀਵਿਜ਼ਨ ਸੈੱਟ, ਮੋਬਾਈਲ ਫ਼ੋਨ ਅਤੇ ਕੰਬਲ ਜਿੱਤਣ ਦਾ ਮੌਕਾ ਮਿਲੇਗਾ। ਟੀਕਾਕਰਨ ਦੀ ਦਰ ਨੂੰ ਵਧਾਉਣ ਲਈ ਇੰਫਾਲ ਪੱਛਮੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਟੀਕਾਕਰਨ ਕੈਂਪ ਕਮ ਡਰਾਅ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਹੈ। ਪ੍ਰੋਗਰਾਮ ਦਾ ਨਾਂ ਹੈ ‘ਟੀਕੇ ਦੀ ਇੱਕ ਖੁਰਾਕ ਪ੍ਰਾਪਤ ਕਰੋ ਅਤੇ ਇਨਾਮ ਜਿੱਤੋ’। ਇਹ ਕੈਂਪ 24 ਅਤੇ 31 ਅਕਤੂਬਰ ਅਤੇ 7 ਨਵੰਬਰ ਨੂੰ ਜ਼ਿਲ੍ਹੇ ਦੇ ਤਿੰਨ ਕੇਂਦਰਾਂ ਵਿੱਚ ਲੱਗੇਗਾ।