ਇੰਫਾਲ, 22 ਅਪਰੈਲ
ਮਨੀਪੁਰ ਲੋਕ ਸਭਾ ਖੇਤਰ ’ਚ ਸੋਮਵਾਰ ਨੂੰ 11 ਪੋਲਿੰਗ ਸਟੇਸ਼ਨਾਂ ’ਤੇ ਦੁਬਾਰਾ ਹੋਈ ਪੋਲਿੰਗ ਦੌਰਾਨ 81.6 ਫੀਸਦੀ ਰਿਕਾਰਡ ਵੋਟਿੰਗ ਹੋਈ। ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਦੌਰਾਨ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਜਾਂ ਸਮੱਸਿਆ ਦੀ ਕੋਈ ਖਬਰ ਨਹੀਂ ਹੈ।