ਨਵੀਂ ਦਿੱਲੀ, 14 ਅਕਤੂਬ
ਰਕੇਂਦਰ ਸਰਕਾਰ ਨੇ ਆਪਣੇ ਸਾਰੇ ਮੰਤਰਾਲਿਆਂ, ਜਨਤਕ ਵਿਭਾਗਾਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਨੂੰ ਸਰਕਾਰੀ ਦੂਰਸੰਚਾਰ ਕੰਪਨੀਆਂ ਭਾਰਤ ਸੰਚਾਰ ਨਿਗਮ ਲਿਮਟਡ (ਬੀਐੱਸਐੱਨਐੱਲ) ਅਤੇ ਮਹਾਨਗਰ ਸੰਚਾਰ ਨਿਗਮ ਲਿਮਟਿਡ (ਐੱਮਟੀਐੱਨਐੱਲ) ਦੀਆਂ ਸੇਵਾਵਾਂ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਦੂਰਸੰਚਾਰ ਵਿਭਾਗ (ਡੀਓਟੀ) ਦੁਆਰਾ ਜਾਰੀ ਮੈਮੋਰੰਡਮ ਵਿੱਚ ਕਿਹਾ ਗਿਆ ਹੈ, “ਭਾਰਤ ਸਰਕਾਰ ਨੇ ਆਪਣੇ ਸਾਰੇ ਮੰਤਰਾਲਿਆਂ/ ਵਿਭਾਗਾਂ, ਸੀਪੀਐੱਸਈਜ਼, ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਲਈ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੀਆਂ ਸੇਵਾਵਾਂ ਦੀ ਲਾਜ਼ਮੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।