ਪਟਨਾ: ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿੱਚ ਅੱਜ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮਸਜਿਦ ਜਾ ਰਹੇ ਦੋ ਵਿਅਕਤੀਆਂ ’ਤੇ ਹਮਲਾ ਕੀਤਾ, ਜਿਸ ਵਿੱਚ ਇਕ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਮਿ੍ਤਕ ਦੀ ਪਛਾਣ ਮੁਹੰਮਦ ਦੁਲਾਰੇ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀ ਦਾ ਨਾਂ ਮੁਹੰਮਦ ਸ਼ਾਹ ਦੇਵ ਦੱਸਿਆ ਗਿਆ ਹੈ ਜਿਸ ਦੇ ਹੱਥ ਅਤੇ ਪੈਰ ’ਤੇ ਸੱਟ ਲੱਗੀ ਹੈ। ਕਲਿਆਣਪੁਰ ਥਾਣੇ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਦੁਲਾਰੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। -ਆਈਏਐਨਐਸ