ਥਾਣੇ (ਮਹਾਰਾਸ਼ਟਰ): ਥਾਣੇ ਜ਼ਿਲ੍ਹੇ ਵਿੱਚ ਪੈਂਦੇ ਬਦਲਾਪੁਰ ’ਚ ਇੱਕ ਵਿਅਕਤੀ ਨੇ ਆਪਣੇ ਤਿੰਨ ਪਾਲਤੂ ਕੁੱਤਿਆਂ ਨੂੰ ਮਾਰਨ ਮਗਰੋਂ ਕਥਿਤ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਦੱਸਿਆ ਕਿ ਪਤਨੀ ਵੱਲੋਂ ਬੱਚਿਆਂ ਸਣੇ ਛੱਡ ਕੇ ਚਲੇ ਜਾਣ ਕਾਰਨ ਉਹ ਪ੍ਰੇਸ਼ਾਨ ਸੀ। ਬਦਲਾਪੁਰ ਪੱਛਮੀ ਥਾਣੇ ਦੇ ਸੀਨੀਅਰ ਇੰਸਪੈਕਟਰ ਡੀ.ਐੱਸ. ਗਾਵੜੇ ਨੇ ਦੱਸਿਆ ਕਿ ਇਮਾਰਤ ਦੀ 7ਵੀਂ ਮੰਜ਼ਿਲ ’ਤੇ ਫਲੈਟ ’ਚ ਸ਼ੁੱਕਰਵਾਰ ਨੂੰ ਸੱਤਿਆਪ੍ਰੀਤ ਚੈਟਰਜੀ ਨੇ ਪਹਿਲਾਂ ਆਪਣੇ ਤਿੰਨ ਕੁੱਤਿਆਂ ਨੂੰ ਮਾਰਿਆ ਤੇ ਫਿਰ ਖ਼ੁਦ ਨੂੰ ਅੱਗ ਲਗਾ ਲਈ। ਉਨ੍ਹਾਂ ਮੁਤਾਬਕ ਮੌਕੇ ਤੋਂ ਇੱਕ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ, ਜਿਸ ’ਚ ਸੱਤਿਆਪ੍ਰੀਤ ਨੇ ਲਿਖਿਆ ਹੈ ਕਿ ਪਤਨੀ ਤੇ ਬੱਚਿਆਂ ਦੇ ਕਿਤੇ ਹੋਰ ਰਹਿਣ ਕਾਰਨ ਉਹ ਪ੍ਰੇਸ਼ਾਨ ਸੀ। -ਪੀਟੀਆਈ