ਕੋਲਕਾਤਾ, 9 ਮਈ
ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਵਜ਼ਾਰਤ ਵਿੱਚ ਕੁੱਲ 43 ਮੰਤਰੀ ਹੋਣਗੇ। ਸੋਮਵਾਰ ਨੂੰ ਹੋਣ ਵਾਲੇ ਬੰਗਾਲ ਕੈਬਨਿਟ ਦੇ ਵਿਸਥਾਰ ਵਿੱਚ 24 ਕੈਬਨਿਟ ਮੰਤਰੀ, ਆਜ਼ਾਦਾਨਾ ਚਾਰਜ ਵਾਲੇ 10 ਰਾਜ ਮੰਤਰੀ ਤੇ 9 ਹੋਰ ਰਾਜ ਮੰਤਰੀ ਸ਼ਾਮਲ ਹੋਣਗੇ। ਨਵੇਂ ਕੈਬਨਿਟ ਮੰਤਰੀਆਂ ਦਾ ਹਲਫ਼ਦਾਰੀ ਸਮਾਗਮ ਸੋਮਵਾਰ ਨੂੰ 10:45 ਵਜੇ ਹੋਵੇਗਾ। 24 ਕੈਬਨਿਟ ਮੰਤਰੀਆਂ ਵਿੱਚ ਕੁਝ ਪੁਰਾਣੇ ਨਾਮ ਜਿਵੇਂ ਸੁਬ੍ਰਤਾ ਮੁਖਰਜੀ, ਪਾਰਥਾ ਚੈਟਰਜੀ, ਅਰੂਪ ਬਿਸਵਾਸ, ਜਿਓਤੀਪ੍ਰਿਓ ਮਲਿਕ, ਸੋਵਨਦੇਬ ਚੱਟੋਪਾਧਿਆਏ ਤੇ ਬ੍ਰਤਿਆ ਬਾਸੂ ਸ਼ਾਮਲ ਹੋਣਗੇ। ਨਵੇਂ ਚਿਹਰਿਆਂ ਵਿੱਚ ਬਾਮਕਿਮ ਚੰਦਰਾ ਹਾਜ਼ਰਾ, ਰਥਿਨ ਘੋਸ਼, ਪੁਲੁਕ ਰੌਏ ਤੇ ਬਿਪਲਬ ਮਿੱਤਰਾ ਆਦਿ ਸ਼ਾਮਲ ਹਨ। ਹਲਫ਼ ਲੈਣ ਵਾਲੇ ਮੰਤਰੀਆਂ ਵਿੱਚ ਸਾਬਕਾ ਵਿੱਤ ਮੰਤਰੀ ਅਮਿਤ ਮਿੱਤਰਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨਾਸਾਜ਼ ਸਿਹਤ ਕਰ ਕੇ ਐਤਕੀਂ ਚੋਣਾਂ ਹੀ ਨਹੀਂ ਲੜੀਆਂ। -ਆਈਏਐੱਨਐੱਸ