ਕੋਲਕਾਤਾ, 5 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਜਰੀ ਨੇ ਰਾਜ ਵਿਧਾਨ ਸਭਾ ਦੀਆਂ ਕੁੱਲ 294 ਸੀਟਾਂ ਵਿੱਚੋਂ 291 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਦਾਰਜਲਿੰਗ ਦੀਆਂ ਤਿੰਨ ਸੀਟਾਂ ’ਤੇ ਪਾਰਟੀ ਦੇ ਸਹਿਯੋਗੀ ਦਲ ਚੋਣ ਲੜਨਗੇ। ਮਮਤਾ ਨੇ ਕਿਹਾ ਕਿ ਉਹ ਨੰਦੀਗ੍ਰਾਮ ਤੋਂ ਚੋਣ ਲੜਨਗੇ, ਜਦ ਕਿ ਸ਼ੋਭਨਦੇਬ ਚਟੋਪਾਧਿਆਏ ਭਵਾਨੀਪੁਰ ਤੋਂ ਚੋਣ ਲੜਨਗੇ। ਇਸ ਸੂਚੀ ਵਿੱਚ 50 ਔਰਤਾਂ ਤੇ 42 ਮੁਸਲਿਮ ਉਮੀਦਵਾਰਾਂ ਦੇ ਨਾਮ ਹਨ।