ਕੋਲਕਾਤਾ, 14 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਨੰਦੀਗ੍ਰਾਮ ਵਿੱਚ ਸਾਲ 2007 ਵਿੱਚ ਪੁਲੀਸ ਫਾਇਰਿੰਗ ਵਿੱਚ ਮਾਰੇ ਗਏ ਅੰਦੋਲਨਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ‘ਸ਼ਹੀਦਾਂ ਦੇ ਸਨਮਾਨ ਵਿੱਚ ਇਸ ਹਲਕੇ ਵਿੱਚ‘ ਬੰਗਾਲ ਵਿਰੋਧੀ ਤਾਕਤਾਂ’ ਨੂੰ ਮਾਤ ਦੇਣ ਲਈ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਬੈਨਰਜੀ, ਜੋ ਆਪਣੇ ਸਾਬਕਾ ਸਹਿਯੋਗੀ ਅਤੇ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰ ਦੇ ਖ਼ਿਲਾਫ਼ ਨੰਦੀਗ੍ਰਾਮ ਸੀਟ ‘ਤੇ ਚੋਣ ਲੜ ਰਹੀ ਹੈ, ਨੇ ਕਿਹਾ ਕਿ ਕਿਸਾਨ ਪੱਛਮੀ ਬੰਗਾਲ ਦਾ ਮਾਣ ਹਨ ਅਤੇ ਰਾਜ ਸਰਕਾਰ ਉਨ੍ਹਾਂ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੀ ਹੈ।