ਚੇਨੱਈ, 3 ਨਵੰਬਰ
ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਮਮਤਾ ਬੈਨਰਜੀ ਅੱਜ ਇੱਥੇ ਪੱਛਮੀ ਬੰਗਾਲ ਦੇ ਰਾਜਪਾਲ ਲਾ ਗਣੇਸ਼ਨ ਦੇ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਏ। ਮਨੀਪੁਰ ਦੇ ਰਾਜਪਾਲ ਗਣੇਸ਼ਨ ਕੋਲ ਪੱਛਮੀ ਬੰਗਾਲ ਦਾ ਵਾਧੂ ਚਾਰਜ ਵੀ ਹੈ। ਇਸ ਦੌਰਾਨ ਅਦਾਕਾਰ ਰਜਨੀਕਾਂਤ ਅਤੇ ਹੋਰਾਂ ਨੇ ਵੀ ਮੁੱਖ ਮੰਤਰੀ ਗਣੇਸ਼ਨ ਦੇ ਭਰਾ ਦੇ 80ਵੇਂ ਜਨਮਦਿਨ ਦੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮਮਤਾ ਨੂੰ ਸਮਾਗਮ ਵਾਲੇ ਸਥਾਨ ਦੇ ਬਾਹਰ ਕਲਾਕਾਰਾਂ ਨਾਲ ‘ਚੇਂਡਾ ਮੇਲਮ’ (ਰਿਵਾਇਤੀ ਸਾਜ਼) ਦਾ ਆਨੰਦ ਲੈਂਦੇ ਦੇਖਿਆ ਗਿਆ। ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕੋਲਕਾਤਾ ਤੋਂ ਚੇਨੱਈ ਲਈ ਉਡਾਣ ਭਰੀ ਸੀ। ਇਸ ਮਗਰੋਂ ਮਮਤਾ ਨੇ ਸ਼ਿਸ਼ਟਾਚਾਰ ਵਜੋਂ ਸਟਾਲਿਨ ਨਾਲ ਉਨ੍ਹਾਂ ਦੀ ਰਿਹਾਇਸ਼ ਵਿੱਚ ਮੁਲਾਕਾਤ ਕੀਤੀ। -ਪੀਟੀਆਈ