ਕੋਲਕਾਤਾ/ਬਰਹਾਮਪੁਰ, 3 ਅਕਤੂਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਬਾਨੀਪੁਰ ਉਪ ਚੋਣ ਵਿੱਚ 58832 ਵੋਟਾਂ ਨਾਲ ਜਿੱਤ ਲਈ। ਉੱਧਰ, ਸਮਸੇਰਗੰਜ ਅਤੇ ਮੁਰਸ਼ਿਦਾਬਾਦ ਵਿਚ ਪੈਂਦੀ ਜੰਗੀਪੁਰ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਵੀ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਜੰਗੀਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਾਕਿਰ ਹੁਸੈਨ ਨੇ 92,480 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁਜਿਤ ਦਾਸ ਨੂੰ ਹਰਾਇਆ ਹੈ। ਹੁਸੈਨ ਨੂੰ 136444 ਵੋਟਾਂ ਪਈਆਂ ਜਦਕਿ ਦਾਸ ਨੂੰ 43964 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਮਸੇਰਗੰਗ ਵਿਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਮੀਰੁਲ ਇਸਲਾਮ ਨੇ 26379 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਉ ਨੂੰ 96417 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਦੇ ਜ਼ੈਦੁਰ ਰਹਿਮਾਨ ਨੂੰ 70038 ਵੋਟਾਂ ਮਿਲੀਆਂ।