ਕੋਲਕਾਤਾ, 5 ਅਗਸਤ
ਅਯੁੱਧਿਆ ਵਿੱਚ ਅੱਜ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਲਈ ‘ਭੂਮੀ ਪੂਜਨ’ ਕੀਤਾ ਗਿਆ ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਫਿਰਕਿਆਂ ’ਚ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਸਦੀਆਂ ਪੁਰਾਣੀ ਵਿਭਿੰਨਤਾ ’ਚ ਏਕਤਾ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਟਵੀਟ ਕੀਤਾ, ‘‘ਸਾਡੇ ਦੇਸ਼ ਨੇ ਹਮੇਸ਼ਾਂ ਵਿਭਿੰਨਤਾ ’ਚ ਏਕਤਾ ਦੀ ਵਿਰਾਸਤ ਨੂੰ ਕਾਇਮ ਰੱਖਿਆ ਹੈ ਅਤੇ ਸਾਨੂੰ ਇਸ ਨੂੰ ਆਪਣੇ ਆਖ਼ਰੀ ਸਾਹ ਤੱਕ ਸਾਂਭ ਕੇ ਰੱਖਣਾ ਚਾਹੀਦਾ ਹੈ।’’