ਕੋਲਕਾਤਾ, 6 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੋਵਿਡ- 19 ਸਬੰਧੀ ਪਾਬੰਦੀਆਂ ਕਾਰਨ ਉਹ ‘ਸ਼ਹੀਦ ਦਿਵਸ’ ਮੌਕੇ 21 ਜੁਲਾਈ ਨੂੰ ਲੋਕਾਂ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਨਗੇ। ਪਾਰਟੀ ਵੱਲੋਂ ਕਰਵਾਏ ਜਾਣ ਵਾਲੇ ਸਾਲਾਨਾ ਵੱਡੇ ਸਮਾਗਮਾਂ ’ਚ ‘ਸ਼ਹੀਦ ਦਿਵਸ’ ਉਨ੍ਹਾਂ 13 ਯੂਥ ਕਾਂਗਰਸੀ ਕਾਰਕੁਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜੋ 1993 ਵਿੱਚ ਪੁਲੀਸ ਕਾਰਵਾਈ ਵਿੱਚ ਮਾਰੇ ਗਏ ਸਨ। -ਪੀਟੀਆਈ