ਕੋਲਕਾਤਾ, 18 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਾਮੀ ਅਸੈਂਬਲੀ ਚੋਣਾਂ ਨੰਦੀਗ੍ਰਾਮ ਸੀਟ ਤੋਂ ਲੜਨ ਦਾ ਐਲਾਨ ਕੀਤਾ ਹੈ। ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ ਨੇ ਸਾਲ 2016 ਵਿੱਚ ਟੀਐੱਮਸੀ ਦੀ ਟਿਕਟ ’ਤੇ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ। ਮਮਤਾ ਨੇ ਕਿਹਾ ਕਿ ਉਹ ਕੁਝ ਪਾਰਟੀ ਵਰਕਰਾਂ ਤੇ ਵਿਧਾਇਕਾਂ ਵੱਲੋਂ ਪਾਰਟੀ ਛੱਡ ਕੇ ਦੂਜੇ ਖੇਮੇ ’ਚ ਜਾਣ ਤੋਂ ਫ਼ਿਕਰਮੰਦ ਨਹੀਂ ਹੈ ਕਿਉਂਕਿ ਜਦੋਂ ਟੀਐੱਮਸੀ ਹੋਂਦ ਵਿੱਚ ਆਈ ਸੀ ਉਦੋਂ ਉਨ੍ਹਾਂ ਨਾਲ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੀ। -ਪੀਟੀਆਈ