ਬਮਾਕੋ, 5 ਜਨਵਰੀ
ਕੇਂਦਰੀ ਮਾਲੀ, ਜਿੱਥੇ ਇਸਲਾਮਕ ਕੱਟੜਪੰਥੀ ਇੱਕ ਸਮਾਗਮ ਇਕੱਠੇ ਹੋਏ ਸਨ, ਵਿੱਚ ਹਵਾਈ ਹਮਲੇ ’ਚ ਘੱਟੋ-ਘੱਟ 20 ਲੋਕ ਮਾਰੇ ਗਏ। ਇਹ ਖੁਲਾਸਾ ਘਟਨਾ ਅੱਖੀਂ ਵੇਖਣ ਵਾਲਿਆਂ ਨੇ ਕੀਤਾ। ਫਰਾਂਸੀਸੀ ਫੌਜ, ਜੋ ਕਿ ਇਸ ਖਿੱਤੇ ’ਚ ਜੇਹਾਦੀ ਬਾਗੀਆਂ ਵਿਰੁਧ ਮੁਹਿੰਮ ਚਲਾ ਰਹੀ ਹੈ, ਨੇ ਮੌਤਾਂ ਹੋਣ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਮਾਲੀ ਸਰਕਾਰ ਵੱਲੋਂ ਵੀ ਇਸ ਸਬੰਧ ’ਚ ਤੁਰੰਤ ਕੋਈ ਟਿੱਪਣੀ ਨਹੀਂ ਆਈ। ਹਵਾਈ ਹਮਲੇ ’ਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਕੱਟੜਪੰਥੀ ਜੇਹਾਦੀ ਐਤਵਾਰ ਨੂੰ ਸਥਾਨਕ ਲੋਕਾਂ ਦੇ ਇੱਕ ਸਮਾਗਮ ’ਚ ਆਏ ਅਤੇ ਪੁਰਸ਼ਾਂ ਲਈ ਔਰਤਾਂ ਤੋਂ ਵੱਖਰਾ ਪ੍ਰਬੰਧ ਕਰਨ ਦੀ ਮੰਗ ਕੀਤੀ। ਹਮਾਦਾਓਂ ਡਿਕੋ, ਜੋ ਕਿ ਮਾਲੀ ’ਚ ਇੱਕ ਵੱਡੀ ਸੰਸਥਾ ਦੇ ਆਗੂ ਹੈ, ਨੇ ਦੱਸਿਆ ਕਿ ਗਵਾਹਾਂ ਮੁਤਾਬਕ ਬਾਓਟੀ ਪਿੰਡ ’ਚ 3 ਜਨਵਰੀ ਨੂੰ ਦੋ ਵਾਰ ਹਵਾਈ ਹਮਲਾ ਹੋਇਆ। ਕਬਾਇਲੀ ਪੁਲਾਕੂ ਯੂਥ ਐਸੋਸੀਏਸ਼ਨ ਦੇ ਨੇਤਾ ਡਿਕੋ ਨੇ ਦੱਸਿਆ, ‘ਉਥੇ ਘੱਟੋ-ਘੱਟ 20 ਜਣੇ ਮਾਰੇ ਗਏ ਅਤੇ 27 ਲਾਪਤਾ ਹਨ। ਮੇਰੇ ਆਪਣੇ ਵੀ ਦੋ ਮਿੱਤਰ ਮਾਰੇ ਗਏ।’ ਮਾਲੀ ’ਚ ਯੂਐਨ ਮਿਸ਼ਨ ਦੇ ਮਨੁੱਖੀ ਅਧਿਕਾਰੀ ਵਿੰਗ ਦੇ ਮੁਖੀ ਗਿਲੌਮ ਨਿਗਫਾ ਨੇ ਘਟਨਾ ਦੀ ਪੁਸ਼ਟੀ ਕੀਤੀ ਪਰ ਤਫ਼ਸੀਲ ’ਚ ਜਾਣਕਾਰੀ ਮੁਹੱਈਆ ਨਹੀਂ ਕਰਵਾਈ। -ਏਪੀ