ਤ੍ਰਿਸ਼ੂਰ (ਕੇਰਲ), 5 ਜੂਨ
ਮਲਿਆਲਮ ਅਦਾਕਾਰ ਕੋਲੱਮ ਸੁਧੀ ਦੀ ਅੱਜ ਤੜਕੇ ਇੱਥੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਕਲਾਕਾਰ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਸੁਧੀ (39), ਉਲਾਸ ਅਰੂਰ, ਬਿਨੂ ਆਦਿਮਾਲੀ ਅਤੇ ਮਹੇਸ਼ ਕਾਰ ਵਿੱਚ ਸਵਾਰ ਸਨ, ਜਦੋਂ ਤੜਕੇ 4.30 ਵਜੇ ਦੇ ਕਰੀਬ ਕਪਾਮੰਗਲਮ ਵਿੱਚ ਟਰੱਕ ਨਾਲ ਟਕਰਾ ਗਈ।