ਮੁੰਬਈ, 5 ਜੁਲਾਈ
ਏਕਨਾਥ ਸ਼ਿੰਦੇ ਸਮੂਹ ਦੇ ਚੀਫ ਵ੍ਹਿਪ ਭਰਤ ਗੋਗਾਵਲੇ ਨੇ ਨਵੀਂ ਸਰਕਾਰ ਦੇ ਬਹੁਮਤ ਸਾਬਤ ਕਰਨ ਲਈ ਆਪਣੇ ਵ੍ਹਿਪ ਦੀ ਉਲੰਘਣਾ ਕਰਨ ਵਾਲੇ ਸ਼ਿਵ ਸੈਨਾ ਦੇ ਸਾਰੇ ਵਿਧਾਇਕਾਂ ਨੂੰ ਅਯੋਗਤਾ ਨੋਟਿਸ ਭੇਜੇ ਹਨ ਪਰ ਵਰਲੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਆਦਿਤਿਆ ਠਾਕਰੇ, ਜੋ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ, ਨੂੰ ਬਾਲਾ ਸਾਹਿਬ ਠਾਕਰੇ ਦੇ ਸਨਮਾਨ ਦੇ ਸੰਕੇਤ ਵਜੋਂ ਨੋਟਿਸ ਜਾਰੀ ਨਹੀਂ ਕੀਤਾ ਗਿਆ।